Amrit Vele Da Hukamnama Sri Darbar Sahib, Amritsar, Date 26-06-2024 Ang 894

Hukamnama Sahib

Hukamnama Sri Darbar Sahib

AMRIT VELE DA HUKAMNAMA SRI DARBAR SAHIB SRI  AMRITSAR, ANG 894 , 26-June-2024


ਰਾਮਕਲੀ ਮਹਲਾ ੫ ॥ ਰਾਖਨਹਾਰ ਦਇਆਲ ॥ਕੋਟਿ ਭਵ ਖੰਡੇ ਨਿਮਖ ਖਿਆਲ ॥ ਸਗਲ ਅਰਾਧਹਿ ਜੰਤ ॥ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥ ਜੀਅਨ ਕੋ ਦਾਤਾ ਮੇਰਾ ਪ੍ਰਭੁ ॥ ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥ ਤਾ ਕੀ ਗਹੀ ਮਨ ਓਟ ॥ ਬੰਧਨ ਤੇ ਹੋਈ ਛੋਟ ॥ਹਿਰਦੈ ਜਪਿ ਪਰਮਾਨੰਦ ॥ ਮਨ ਮਾਹਿ ਭਏ ਅਨੰਦ ॥੨॥ ਤਾਰਣ ਤਰਣ ਹਰਿ ਸਰਣ ॥ ਜੀਵਨ ਰੂਪ ਹਰਿ ਚਰਣ ॥ ਸੰਤਨ ਕੇ ਪ੍ਰਾਣ ਅਧਾਰ ॥ ਊਚੇ ਤੇ ਊਚ ਅਪਾਰ ॥੩॥ ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥ ਕਰਿ ਕਿਰਪਾ ਜਿਸੁ ਆਪੇ ਦੀਜੈ ॥ ਸੂਖ ਸਹਜ ਆਨੰਦ ਹਰਿ ਨਾਉ ॥ ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥ {ਪੰਨਾ 894-895}

Amrit Kirtan App-is a collection of shabads (verses)

ਪਦਅਰਥ: ਦਇਆਲ = ਦਇਆ ਦਾ ਘਰ। ਕੋਟਿ = ਕ੍ਰੋੜਾਂ। ਭਵ = ਜਨਮ, ਜਨਮਾਂ ਦੇ ਗੇੜ। ਖੰਡੇ = ਨਾਸ ਹੋ ਜਾਂਦੇ ਹਨ। ਨਿਮਖ = {निमेष} ਅੱਖ ਦੇ ਫਰਕਣ ਜਿਤਨਾ ਸਮਾ। ਖਿਆਲ = ਧਿਆਨ। ਸਗਲ ਜੰਤ = ਸਾਰੇ ਜੀਵ। ਮਿਲੀਐ ਪ੍ਰਭ = ਪ੍ਰਭੂ ਨੂੰ ਮਿਲ ਪਈਦਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਮੰਤ = ਗੁਰੂ ਦਾ ਉਪਦੇਸ਼ (ਲੈ ਕੇ) ।੧।
ਕੋ = ਦਾ। ਪੂਰਨ = ਸਰਬ = ਵਿਆਪਕ। ਸੁਆਮੀ = ਮਾਲਕ। ਘਟਿ ਘਟਿ = ਹਰੇਕ ਸਰੀਰ ਵਿਚ। ਰਾਤਾ = ਰਮਿਆ ਹੋਇਆ।੧।ਰਹਾਉ।
ਤਾ ਕੀ = ਉਸ (ਪ੍ਰਭੂ) ਦੀ। ਗਹੀ = ਫੜੀ। ਮਨ = ਹੇ ਮਨ! ਓਟ = ਆਸਰਾ। ਤੇ = ਤੋਂ। ਛੋਟ = ਖ਼ਲਾਸੀ। ਹਿਰਦੇ ਵਿਚ। ਜਪਿ = ਜਪ ਕੇ। ਮਾਹਿ = ਵਿਚ।੨।
ਤਰਣ = ਜਹਾਜ਼। ਪ੍ਰਾਣ ਅਧਾਰ = ਜਿੰਦ ਦਾ ਆਸਰਾ। ਊਚੇ ਤੇ ਊਚ = ਉੱਚੇ ਤੋਂ ਉੱਚਾ, ਸਭ ਤੋਂ ਉੱਚਾ। ਅਪਾਰ = {ਅ = ਪਾਰ} ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।੩।
ਸਾਰੁ = ਸਾਂਭ, ਸੰਭਾਲ, ਗ੍ਰਹਿਣ ਕਰ। ਜਿਤੁ = ਜਿਸ (ਮਤਿ) ਦੀ ਰਾਹੀਂ। ਸਿਮਰੀਜੈ = ਸਿਮਰਿਆ ਜਾ ਸਕਦਾ ਹੈ। ਕਰਿ = ਕਰ ਕੇ। ਸਹਜ = ਆਤਮਕ ਅਡੋਲਤਾ। ਨਾਉ = ਨਾਮ।੪।

The Life and Legacy of Guru Arjan Dev Ji

Amrit Vele Da Hukamnama Sri Darbar Sahib In Hindi

रामकली महला ५ ॥ राखनहार दइआल ॥ कोटि भव खंडे निमख खिआल ॥ सगल अराधहि जंत ॥ मिलीऐ प्रभ गुर मिलि मंत ॥१॥ जीअन को दाता मेरा प्रभु ॥ पूरन परमेसुर सुआमी घटि घटि राता मेरा प्रभु ॥१॥ रहाउ ॥ ता की गही मन ओट ॥ बंधन ते होई छोट ॥ हिरदै जपि परमानंद ॥ मन माहि भए अनंद ॥२॥ तारण तरण हरि सरण ॥ जीवन रूप हरि चरण ॥ संतन के प्राण अधार ॥ ऊचे ते ऊच अपार ॥३॥ सु मति सारु जितु हरि सिमरीजै ॥ करि किरपा जिसु आपे दीजै ॥ सूख सहज आनंद हरि नाउ ॥ नानक जपिआ गुर मिलि नाउ ॥४॥२७॥३८॥ {पन्ना 894-895}

पद्अर्थ: दइआल = दया का घर। कोटि = करोड़ों। भव = जनम, जन्मों के चक्कर। खंडे = नाश हो जाते हैं। निमख = (निमेष) आँख के झपकने जितना समय। खि्आल = ध्यान। सगल जंत = सारे जीव। मिलिअै प्रभ = प्रभू को मिल सकते हैं। गुर मिलि = गुरू को मिल के। गुर मंत = गुरू का उपदेश (ले के)।1।
को = का। पूरन = सर्व व्यापक। सुआमी = मालिक। घटि घटि = हरेक शरीर में। राता = रमा हुआ।1। रहाउ।
ता की = उस (प्रभू) की। गही = पकड़ी। मन = हे मन! ओट = आसरा। ते = से। छोट = मुक्ति। हिरदै = हृदय में। जपि = जप के। माहि = में।2।
तरण = जहाज। प्राण अधार = जिंद का आसरा। ऊचे ते ऊच = ऊँचे से ऊँचा, सबसे ऊँचा। अपार = (अ+पार) जिसकी हस्ती का परला छोर ना मिल सके, बेअंत।3।
सारु = संभाल, ग्रहण कर। जितु = जिस (मति) के द्वारा। सिमरीजै = सिमरा जा सकता है। करि = कर के। सहज = आत्मिक अडोलता। नाउ = नाम।4।

Amrit Vele Da Hukamnama Sri Darbar Sahib In English


ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Leave a Comment