Hukamnama
Amrit Vele da Hukamnama Sahib Sri Darbar Sahib, Amritsar Ang 795 26-May-24
Table of Contents
ਬਿਲਾਵਲੁ ਮਹਲਾ ੧ ॥ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥ ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥
ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਰੀ ॥੨॥ ਸਿਖ ਮਤਿ ਸਭ ਬੁਧਿ ਤੁਮ੍ਰੀ ਮੰਦਿਰ ਛਾਵਾ ਤੇਰੇ ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥ ਜੀਅ ਜੰਤ ਸਭਿ ਸਰਣਿ ਤੁਮ੍ਰੀ ਸਰਬ ਚਿੰਤ ਤੁਧੁ ਪਾਸੇ ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥ Hukamnama Sahib
ਅਰਥ: ਬਿਲਾਵਲੁ ਮਹਲਾ ੧ ॥ ਮੇਰਾ ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ), ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ । ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ (ਮੇਰੀ ਜਿੰਦ ਦਾ ਆਸਰਾ ਬਣ ਗਿਆ । ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ ।੧। ਹੇ ਮੇਰੀ ਮਾਂ! (ਮੇਰਾ) ਮਨ ਦਇਆ-ਦੇ-ਘਰ ਪ੍ਰਭੂ (ਦੇ ਚਰਨਾਂ) ਵਿਚ ਵਿੱਝ ਗਿਆ ਹੈ । ਹੁਣ ਮੈਂ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ ।੧। ਰਹਾਉ।
ਹੇ ਅਪਹੁੰਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ । ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ (ਜੀਵ ਦੇ) ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ ।੨। ਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ । ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ । ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ ।੩। ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫ਼ਿਕਰ ਹੈ । ਨਾਨਕ ਦੀ (ਤੇਰੇ ਦਰ ਤੇ) ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ (ਮੈਂ ਸਦਾ ਤੇਰੀ ਰਜ਼ਾ ਵਿਚ ਰਾਜ਼ੀ ਰਹਾਂ) ।੪।੨। Hukamnama Sahib
Download Our Latest App Amrit Kirtan Pothi ||
Amrit Vele Da Hukamnama Sahib In Hindi
बिलावलु महला १ ॥
मनु मंदरु तनु वेस कलंदरु घट ही तीरथि नावा ॥ एकु सबदु मेरै प्रानि बसतु है बाहुड़ि जनमि न आवा ॥१॥ मनु बेधिआ दइआल सेती मेरी माई ॥ कउणु जाणै पीर पराई ॥ हम नाही चिंत पराई ॥१॥ रहाउ ॥ अगम अगोचर अलख अपारा चिंता करहु हमारी ॥ जलि थलि महीअलि भरिपुरि लीणा घटि घटि जोति तुम्ह्हारी ॥२॥ सिख मति सभ बुधि तुम्ह्हारी मंदिर छावा तेरे ॥ तुझ बिनु अवरु न जाणा मेरे साहिबा गुण गावा नित तेरे ॥३॥ जीअ जंत सभि सरणि तुम्ह्हारी सरब चिंत तुधु पासे ॥ जो तुधु भावै सोई चंगा इक नानक की अरदासे ॥४॥२॥ Hukamnama Sahib
अर्थ: मेरा मन (प्रभू देव के रहने के लिए) मन्दिर (बन गया) है।मेरा शरीर (भाव।मेरी हरेक ज्ञान-इन्द्रीय मन्दिर की यात्रा करने वाला) रमता साधू बन गया है (भाव।मेरी ज्ञानेन्द्रियाँ बाहर भटकने की जगह अंदर बसते परमात्मा की ओर पलट आई हैं)।अब मैं हृदय-तीर्थ पर स्नान करता हूँ। परमात्मा की सिफत सालाह का शबद मेरी जिंद में टिक गया है (मेरी जिंद का आसरा बन गया है।इस वास्ते मुझे यकीन हो गया है कि) मैं दोबारा जनम में नहीं आऊँगा। 1। हे मेरी माँ ! (मेरा) मन दया-के-घर प्रभू (के चरणों) में भेदा गया है। क्योंकि मुझे यकीन हो गया है कि (परमात्मा के बिना) कोई और किसी दूसरे का दुख-दर्द नहीं समझ सकता। इसीलिए अब मैं (प्रभू के बिना) किसी और की आस नहीं रखता।1।रहाउ।
हे अपहुँच ! हे अगोचर ! हे अदृश्य ! हे बेअंत प्रभू् ! तू ही हमारी सब जीवों की संभाल करता है। तू जल में।धरती में।आकाश में हर जगह नाकोनाक व्यापक है।हरेक (जीव के) हृदय में तेरी ज्योति मौजूद है। 2। हे मेरे मालिक-प्रभू ! सब जीवों के मन और शरीर तेरे ही रचे हुए हैं।शिक्षा।बुद्धि।समझ सभ जीवों को तुझसे ही मिलती है। तेरे बराबर का मैं किसी और को नहीं जानता।मैं नित्य तेरे ही गुण गाता हूँ। 3। सारे जीव-जंतु तेरे ही आसरे हैं।तुझे ही सबकी संभाल का फिक्र है। नानक की (तेरे दर पर) सिर्फ यही विनती है कि जो तेरी रजा में हो वही मुझे अच्छा लगे (मैं सदा तेरी रजा में राजी रहूँ)। 4। 2। Hukamnama Sahib
Know Some Unheard Things About Sri Guru Nanak Dev Ji ||
Amrit Vele Da Hukamnama Sahib In English
bilaaval mahalaa pehilaa || man ma(n)dhar tan ves kala(n)dhar ghat hee teerath naavaa || ek sabadh merai praan basat hai baahur janam na aavaa ||1|| man bedhiaa dhiaal setee meree maiee || kaun jaanai peer paraiee || ham naahee chi(n)t paraiee ||1|| rahaau || agam agochar alakh apaaraa chi(n)taa karahu hamaaree || jal thal maheeal bharipur leenaa ghat ghat jot tum(h)aaree ||2|| sikh mat sabh budh tum(h)aaree ma(n)dhir chhaavaa tere | tujh bin avar na jaanaa mere saahibaa gun gaavaa nit tere ||3| jeea ja(n)t sabh saran tum(h)aaree sarab chi(n)t tudh paase || jo tudh bhaavai soiee cha(n)gaa ik naanak kee aradhaase ||4||2|| Hukamnama Sahib
Meaning: Bilaawal, First Mehl:
My mind is the temple, and my body is the simple cloth of the humble seeker; deep within my heart, I bathe at the sacred shrine. The One Word of the Shabad abides within my mind; I shall not come to be born again. ||1|| My mind is pierced through by the Merciful Lord, O my mother! Who can know the pain of another? I think of none other than the Lord. ||1|| Pause||
O Lord, inaccessible, unfathomable, invisible and infinite: please, take care of me! In the water, on the land and in the sky, You are pervading. Your Light is in every heart. ||2|| All teachings, instructions and understandings are Yours; the mansions and sanctuaries are Yours as well. Without You, I know no other, O my Lord and Master; I continually sing Your Glorious Praises. ||3|| All beings and creatures seek the Protection of Your Sanctuary; all thought of their care rests with You. That which pleases Your Will is good; this alone is Nanak’s prayer. ||4||2|| Hukamnama Sahib
Know Some Unheard Things About Sri Guru Amardas Ji ||
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!